TWR ਬਾਈਬਲ ਕਵਿੱਜ (Bible Quiz) ਕੀ ਹੈ?

ਜਾਣਕਾਰੀ ਦੇ ਲਈ ਇੱਥੇ ਕਲਿੱਕ ਕਰੋ

TWR ਬਾਈਬਲ ਕਵਿੱਜ (Bible Quiz) ਭਾਰਤੀ ਭਾਸ਼ਾਵਾਂ ਦੇ ਵਿੱਚ ਬਾਈਬਲ ਦੇ ਡੂੰਘੇ ਅਧਿਅਨ ਨੂੰ ਪ੍ਰੋਤਸਾਹਿਤ ਕਰਨ ਅਤੇ ਦਿਲਚਸਪੀ ਨੂੰ ਵਧਾਉਣ ਦਾ ਇੱਕ ਤਰੀਕਾ ਹੈ | ਅਸੀਂ ਪਿਛਲੇ 11 ਵਰਿਆਂ ਤੋਂ ਬਾਈਬਲ ਕਵਿੱਜ (Bible Quiz) ਦਾ ਸਫਲਤਾ ਦੇ ਨਾਲ ਆਯੋਜਨ ਕਰਦੇ ਆ ਰਹੇ ਹਾਂ | ਮੁੱੱਖ ਤੌਰ ਤੇ ਇਹ ਸਫਲਤਾ ਡਾ. ਜੇ. ਵਰਨੋਨ ਮੈਕਗੀ ਦੇ ਦੁਆਰਾ ਤਿਆਰ ਕੀਤੀ ਗਈ ਲੜੀਵਾਰ ਬਾਈਬਲ ਅਧਿਅਨ ਦੀ ਲੜੀ TTB ਦੇ ਉੱਤੇ ਅਧਾਰਿਤ ਹੈ, ਜਿਸ ਦਾ ਅਨੁਵਾਦ 100 ਤੋਂ ਵੀ ਵੱਧ ਭਾਰਤੀ ਭਾਸ਼ਾਵਾਂ ਦੇ ਵਿੱਚ TWR - ਇੰਡੀਆ ਦੇ ਕੋਲ ਉਪਲੱਬਧ ਹੈ | TWR ਬਾਈਬਲ ਕਵਿੱਜ (Bible Quiz) ਦੇ ਵਿੱਚ ਸ਼ਾਮਿਲ ਹੋਣ ਵਾਲੀ ਹਰ ਇੱਕ ਕਲਿਸਿਆ ਦੀ ਇਹੋ ਗਵਾਹੀ ਹੈ ਕਿ ਬਾਈਬਲ ਦਾ ਇੰਨਾ ਡੂੰਘਾ ਅਤੇ ਸਟੀਕ ਅਧਿਅਨ ਕਰਨ ਦਾ ਉਹਨਾਂ ਦਾ ਅਨੁਭਵ ਸਚਮੁਚ ਬਹੁਤ ਵਧਿਆ ਰਿਹਾ ਹੈ | ਪਿਛਲੇ ਸਾਲ 2019 ਦੇ ਵਿੱਚ ਪੂਰੇ ਭਾਰਤ ਦੇਸ਼ ਵਿੱਚ 66,000 ਤੋਂ ਵੀ ਵੱਧ ਭਾਗੀਦਾਰਾਂ ਨੇ ਇਸ ਕਵਿੱਜ ਵਿੱਚ ਹਿੱਸਾ ਲਿਆ ਸੀ |

ਇਸ ਸਾਲ ਹਾਲਾਂਕਿ, ਅਸੀਂ ਇਸ ਨੂੰ ਉਮੀਦ ਨਾਲ ਇਕ ਕਦਮ ਹੋਰ ਅੱਗੇ ਵਧਾਉਦੇ ਹੋਏ ,ਭਾਰਤ ਤੇ ਬਾਹਰ ਦੇ ਦੇਸ਼ਾਂ ਵਿੱਚ ਵੀਂ ਆਜੋਜਿਤ ਕਰ ਰਹੇ ਹਾਂ। ਇਸ ਕਰਨ ਬਾਈਬਲ ਕ਼ੁਵਿਜ (bible quiz ) ਨੂੰ ਔਨਲਾਈਨ (online ) ਕਰਨ ਦਾ ਵਿਚਾਰ ਪੈਦਾ ਹੋਇਆ, ਮੌਜੂਦਾ ਸਮੇਂ ਵਿੱਚ ਕੋਵਿਡ -19 ਦੀ ਮਹਾਮਾਰੀ ਨੇ ਇਸਨੂੰ ਹੋਰ ਵਧੇਰੇ ਜ਼ੋਰ ਪ੍ਰਦਾਨ ਕੀਤਾ ,ਜਿਸ ਨਾਲ ਕਿ ਅਸੀਂ ਸਰਕਾਰ ਦੁਆਰਾ ਦਿੱਤੇ ਬਚਾਅ ਨਿਯਮਾਂ -ਕਨੂੰਨਾਂ ਦੇ ਘੇਰੇ ਵਿੱਚ ਰਹਿੰਦੇ ਹੋਏ, ਆਪਣੇ ਉਦੇਸ਼ ਨੂੰ ਪੂਰਾ ਕਰਦੇ ਹੋਏ ਸੇਵਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ।

ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਸਾਲਾਨਾ ਪ੍ਰੋਗਰਾਮ ਵਿੱਚ ਹਿਸਾ ਲੈਣ ਦਾ ਇੱਕ ਸ਼ਾਨਦਾਰ ਤਜਰਬਾ ਪ੍ਰਾਪਤ ਕਰੋਗੇ ਅਤੇ ਜਦੋਂ ਤੁਸੀਂ ਇਸ ਸਾਲ ਸਾਡੇ ਨਾਲ ਕੂਚ ਦੀ ਯਾਤਰਾ ਕਰਦੇ ਹੋ,ਤਾਂ ਆਪਣੇ ਆਪ ਨੂੰ ਆਤਮਿਕ ਤੌਰ ਤੇ ਪੋਸ਼ਣ ਪਾਓਗੇ। ਤੁਹਾਡੀ ਭਾਗੀਦਾਰੀ ਸਾਨੂੰ ਹੋਰ ਵਧੇਰੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਅਤੇ ਦੇਸ਼ ਭਰ ਦੇ ਵਿਸ਼ਵਾਸੀਆਂ ਨੂੰ ਮਜ਼ਬੂਤ ਬਨਾਉਣ ਲਈ ਉਤਸ਼ਾਹਿਤ ਕਰਦੀ ਹੈ, ਇਸੇ ਤਰ੍ਹਾਂ TWR India ਦੀ ਇਸ ਸੇਵਕਾਈ ਨੂੰ ਤੁਹਾਡਾ ਸਹਿਯੋਗ ਨਿਰੰਤਰ ਪ੍ਰਾਪਤ ਹੁੰਦਾ ਰਹੇ।

ਤੁਹਾਡਾ ਧੰਨਵਾਦ

ਉਪਲਭਧ ਭਾਸ਼ਾਵਾਂ :-

TWR India ਬਾਈਬਲ ਕੁਵਿਜ਼ 2020 (bible Quiz) 14 ਭਾਸ਼ਾਵਾਂ ਵਿੱਚ ਔਨਲਾਈਨ ਉਪਲਬਧ ਕੀਤਾ ਗਿਆ ਹੈਂ, ਜੋ ਭਾਰਤ ਦੇ ਵੱਖ ਵੱਖ ਵਿੱਚ ਭਾਸ਼ਾ ਸਮੂਹੁ ਨੂੰ ਸ਼ਾਮਿਲ ਕਰਦਾ ਹੈ। ਇਸ ਸਾਲ ਕਿਹੜੀਆਂ ਭਾਸ਼ਾਵਾਂ ਉਪਲਬੱਧ ਹਨ ਜਾਨਣ ਲਈ ਏਥੇ ਕਲਿੱਕ ਕਰੋਂ।

English

हिन्दी

தமிழ்

తెలుగు

മലയാളം

বাংলা

मराठी

ਪੰਜਾਬੀ

ગુજરાતી

ಕನ್ನಡ

অসমীয়া

नेपाली

ଓଡ଼ିଆ

Kokborok


ਜੇਕਰ ਤੁਸੀਂ ਇੰਨਾ ਵਿੱਚੋ ਕਿਸੇ ਵੀਂ ਭਾਸ਼ਾ ਨੂੰ ਪੜ੍ਹ ਅਤੇ ਸਮਝ ਸਕਦੇ ਹੋ, ਤਾਂ ਤੁਸੀਂ ਅਸਾਨੀ ਨਾਲ ਇਸ ਬਾਈਬਲ ਕਵਿਜ ਵਿੱਚ ਹਿਸਾ ਲੈ ਸਕਦੇ ਹੋ। ਰਜਿਸਟ੍ਰੇਸ਼ਨ ਦੇ ਸਮੇਂ ਧਿਆਨ ਰੱਖੋ ਕਿ ਉਸੇ ਭਾਸ਼ਾ ਦੀ ਚੋਣ ਕਰੋ ਜਿਹੜੀ ਤੁਹਾਡੇ ਲਈ ਅਸਾਨ ਹੈ।

ਰਜਿਸਟ੍ਰੇਸ਼ਨ ਫੀਸ :-

ਇਕੋ ਵਾਰ ਦੀ ਰਜਿਸਟ੍ਰੇਸ਼ਨ ਫੀਸ 50 /-ਭਾਰਤੀ ਰੁਪਏ ਹੈਂ।

ਬਾਈਬਲ ਕਵਿਜ ਲਈ ਰਜਿਸਟਰ ਹੋਣ ਵੇਲੇ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਔਨਲਾਈਨ (online) ਕਰਵਾਣੀ ਪਵੇਗਾ।

ਜੇਕਰ ਤੁਸੀਂ ਭਾਰਤ ਤੋਂ ਬਹਾਰ ਹੋ, ਅਤੇ ਭੁਗਤਾਨ ਕਰਨਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ ਨੋਟ ਕਰੋਂ ਕਿ ਤੁਹਾਨੂੰ ਭੁਗਤਾਨ ਕੇਵਲ ਭਾਰਤੀ ਮੁਦਰਾ ਵਿੱਚ ਹੀਂ ਕਰਨਾ ਪਵੇਗਾ, ਜੇਕਰ ਤੁਹਾਨੂੰ ਭੁਗਤਾਨ ਕਰਨ ਸਂਬਂਦੀ ਕੋਈ ਮੁਸ਼ਕਿਲ ਆਉਂਦੀ ਹੈਂ ਤਾਂ ਕ੍ਰਿਪਾ ਕਰਕੇ ਵੈੱਬਸਾਈਟ ਤੇ ਦਿੱਤੇ ਗਏ ਸੰਪਰਕ ਵਿਕਲਪਾ ਵਿੱਚੋਂ ਕਿਸੇ ਦੁਆਰਾ ਬੇਝਿਜਕ ਸੰਪਰਕ ਕਰੋਂ।

ਜਦੋਂ ਤੁਹਾਡੀ ਰਜਿਸਟ੍ਰੇਸ਼ਨ ਸਹੀ ਤਰੀਕੇ ਨਾਲ ਪੂਰੀ ਹੋ ਜਾਵੇਗੀ, ਤਦ ਤੁਹਾਨੂੰ TWR India ਦੇ ਵਲੋਂ ਤਸਦੀਕ ਹੋ ਜਾਣ ਤੇ ਬਾਈਬਲ ਕੁਇਜ਼ ਦੇ ਵਿੱਚ ਹਿਸਾ ਲੈਣ ਵੇਲੇ ਦੇ ਦਿਸ਼ਾ ਨਿਰਦੇਸ਼ਾ ਦੇ ਪਾਲਣ ਦੀ ਇੱਕ ਕਾਪੀ ਅਤੇ ਤਿਆਰੀ ਲਈ ਸਾਡੇ ਅਧਿਐਨ ਦੀ ਆਡੀਓ ਸਮੱਗਰੀ ਦਾ ਲਿੰਕ ਤੁਹਾਨੂੰ ਦਿੱਤਾ ਜਾਵੇਗਾ।